Letter from the Prime Minister
     
     
  ਮੇਰੇ ਪਿਆਰੇ ਦੇਸ਼ ਵਾਸੀਓ,  
     
  ਊਰਜਾ ਅਤੇ ਉਤਸ਼ਾਹ ਨਾਲ ਭਰੀ ਦੀਵਾਲੀ ਦੇ ਇਸ ਪਵਿੱਤਰ ਤਿਉਹਾਰ 'ਤੇ ਤੁਹਾਨੂੰ ਸਾਰਿਆਂ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਅਯੋਧਿਆ ਵਿੱਚ ਰਾਮ ਮੰਦਿਰ ਦੇ ਸ਼ਾਨਦਾਰ ਨਿਰਮਾਣ ਤੋਂ ਬਾਅਦ ਇਹ ਦੂਸਰੀ ਦੀਵਾਲੀ ਹੈ। ਭਗਵਾਨ ਸ਼੍ਰੀ ਰਾਮ ਸਾਨੂੰ ਮਾਣ-ਮਰਿਆਦਾ ਦੀ ਪਾਲਣਾ ਕਰਨਾ ਸਿਖਾਉਂਦੇ ਹਨ ਅਤੇ ਨਾਲ ਹੀ ਸਾਨੂੰ ਬੇਇਨਸਾਫ਼ੀ ਨਾਲ ਲੜਨ ਦੀ ਵੀ ਸਿੱਖਿਆ ਦਿੰਦੇ ਹਨ। ਇਸਦੀ ਜਿਊਂਦੀ ਜਾਗਦੀ ਮਿਸਾਲ ਅਸੀਂ ਕੁਝ ਮਹੀਨੇ ਪਹਿਲਾਂ ਆਪ੍ਰੇਸ਼ਨ ਸਿੰਧੂਰ ਦੇ ਦੌਰਾਨ ਵੀ ਦੇਖੀ। ਆਪ੍ਰੇਸ਼ਨ ਸਿੰਧੂਰ ਵਿੱਚ ਭਾਰਤ ਨੇ ਮਾਣ-ਮਰਿਆਦਾ ਦੀ ਪਾਲਣਾ ਵੀ ਕੀਤੀ ਅਤੇ ਬੇਇਨਸਾਫ਼ੀ ਦਾ ਬਦਲਾ ਵੀ ਲਿਆ।  
     
  ਇਸ ਵਾਰ ਦੀ ਦੀਵਾਲੀ ਇਸ ਲਈ ਵੀ ਖ਼ਾਸ ਹੈ ਕਿਉਂਕਿ ਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ, ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਪਹਿਲੀ ਵਾਰ ਦੀਵਾਲੀ ਦੇ ਦੀਵੇ ਜਗਣਗੇ। ਇਹ ਉਹ ਜ਼ਿਲ੍ਹੇ ਹਨ,ਜਿੱਥੇ ਨਕਸਲਵਾਦ ਅਤੇ ਮਾਓਵਾਦੀ ਦਹਿਸ਼ਤ ਨੂੰ ਜੜ੍ਹ ਤੋਂ ਮਿਟਾ ਦਿੱਤਾ ਗਿਆ ਹੈ। ਬੀਤੇ ਦਿਨਾਂ ਵਿੱਚ ਅਸੀਂ ਦੇਖਿਆ ਹੈ ਕਿ ਕਿਵੇਂ ਅਨੇਕ ਵਿਅਕਤੀ ਹਿੰਸਾ ਦਾ ਰਸਤਾ ਛੱਡ ਕੇ ਵਿਕਾਸ ਦੀ ਮੁੱਖਧਾਰਾ ਵਿੱਚ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਦੇਸ਼ ਦੇ ਸੰਵਿਧਾਨ ਦੇ ਪ੍ਰਤੀ ਆਸਥਾ ਜਤਾਈ ਹੈ। ਇਹ ਦੇਸ਼ ਦੀ ਬਹੁਤ ਵੱਡੀ ਪ੍ਰਾਪਤੀ ਹੈ।  
     
  ਇਨ੍ਹਾਂ ਇਤਿਹਾਸਕ ਪ੍ਰਾਪਤੀਆਂ ਦੇ ਵਿੱਚ ਕੁਝ ਦਿਨ ਪਹਿਲਾਂ ਦੇਸ਼ ਵਿੱਚ ਨੈਕਸਟ ਜੈਨਰੇਸ਼ਨ ਰਿਫੋਰਮਸ ਦੀ ਵੀ ਸ਼ੁਰੂਆਤ ਹੋਈ ਹੈ। ਨਰਾਤਿਆਂ ਦੇ ਪਹਿਲੇ ਦਿਨ ਜੀਐੱਸਟੀ ਦੀਆਂ ਘੱਟ ਦਰਾਂ ਲਾਗੂ ਹੋਈਆਂ ਹਨ। ਜੀਐੱਸਟੀ ਬੱਚਤ ਤਿਉਹਾਰ ਵਿੱਚ ਦੇਸ਼-ਵਾਸੀਆਂ ਦੇ ਹਜ਼ਾਰਾਂ ਕਰੋੜ ਰੁਪਏ ਬਚ ਰਹੇ ਹਨ।  
     
  ਅਨੇਕਾਂ ਸੰਕਟਾਂ ਵਿੱਚੋਂ ਲੰਘ ਰਹੀ ਦੁਨੀਆ ਵਿੱਚ, ਸਾਡਾ ਭਾਰਤ ਸਥਿਰਤਾ ਅਤੇ ਸੰਵੇਦਨਸ਼ੀਲਤਾ ਦੋਵਾਂ ਦਾ ਪ੍ਰਤੀਕ ਬਣ ਕੇ ਉੱਭਰਿਆ ਹੈ। ਆਉਣ ਵਾਲੇ ਕੁਝ ਸਮੇਂ ਵਿੱਚ ਅਸੀਂ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਵੀ ਬਣਨ ਵਾਲੇ ਹਾਂ।  
     
  ਵਿਕਸਿਤ ਅਤੇ ਆਤਮ-ਨਿਰਭਰ ਭਾਰਤ ਦੀ ਇਸ ਯਾਤਰਾ ਵਿੱਚ ਇੱਕ ਨਾਗਰਿਕ ਦੇ ਤੌਰ ‘ਤੇ ਸਾਡੀ ਮੁੱਖ ਜ਼ਿੰਮੇਵਾਰੀ ਹੈ – ਅਸੀਂ ਦੇਸ਼ ਪ੍ਰਤੀ ਆਪਣਾ ਫ਼ਰਜ਼ ਨਿਭਾਈਏ।  
     
  ਅਸੀਂ ਸਵਦੇਸ਼ੀ ਅਪਣਾਈਏ ਅਤੇ ਮਾਣ ਨਾਲ ਕਹੀਏ - ਇਹ ਸਵਦੇਸ਼ੀ ਹੈ। ਅਸੀਂ "ਏਕ ਭਾਰਤ –ਸ਼੍ਰੇਸ਼ਠ ਭਾਰਤ" ਦੀ ਭਾਵਨਾ ਨੂੰ ਵਧਾਈਏ। ਅਸੀਂ ਹਰ ਬੋਲੀ ਦਾ ਸਤਿਕਾਰ ਕਰੀਏ। ਅਸੀਂ ਸਵੱਛਤਾ ਦੀ ਪਾਲਣਾ ਕਰੀਏ। ਅਸੀਂ ਆਪਣੀ ਸਿਹਤ ਨੂੰ ਤਰਜੀਹ ਦੇਈਏ। ਭੋਜਨ ਵਿੱਚ ਤੇਲ ਦੀ ਮਾਤਰਾ 10 ਫ਼ੀਸਦੀ ਘੱਟ ਕਰੀਏ ਅਤੇ ਯੋਗ ਨੂੰ ਅਪਣਾਈਏ। ਇਹ ਸਾਰੇ ਯਤਨ ਸਾਨੂੰ ਹੋਰ ਰਫ਼ਤਾਰ ਨਾਲ ਵਿਕਸਿਤ ਭਾਰਤ ਵੱਲ ਲੈ ਜਾਣਗੇ।  
     
  ਦੀਵਾਲੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਜਦੋਂ ਇੱਕ ਦੀਵਾ ਦੂਸਰੇ ਦੀਵੇ ਨੂੰ ਜਗਾਉਂਦਾ ਹੈ ਤਾਂ ਉਸਦਾ ਚਾਨਣ ਘੱਟ ਨਹੀਂ ਹੁੰਦਾ ਸਗੋਂ ਵਧਦਾ ਹੈ। ਇਸੇ ਭਾਵਨਾ ਨਾਲ, ਅਸੀਂ ਵੀ ਇਸ ਦੀਵਾਲੀ ‘ਤੇ ਆਪਣੇ ਸਮਾਜ ਵਿੱਚ, ਆਪਣੇ ਆਲ਼ੇ-ਦੁਆਲ਼ੇ ਸਦਭਾਵਨਾ, ਸਹਿਯੋਗ ਅਤੇ ਸਕਾਰਾਤਮਕਤਾ ਦੇ ਦੀਵੇ ਜਗਾਉਣੇ ਹਨ।
ਇੱਕ ਵਾਰ ਫਿਰ ਤੁਹਾਨੂੰ ਇਸ ਰੌਸ਼ਨੀ ਦੇ ਤਿਉਹਾਰ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ।
 
     
  ਤੁਹਾਡਾ,
ਨਰੇਂਦਰ ਮੋਦੀ
 
  Letter from the Prime Minister  
     
   
     
  ਇਸ ਪੱਤਰ ਨੂੰ ਆਪਣੀ ਪਸੰਦ ਦੀ ਭਾਸ਼ਾ ਵਿੱਚ ਪੜ੍ਹੋ।  
     
 
English हिंदी ગુજરાતી ଓଡ଼ିଆ ਪੰਜਾਬੀ தமிழ் मराठी తెలుగు বাংলা മലയാളം অসমীয়া ಕನ್ನಡ اردو মণিপুরী नेपाली Khasi भोजपुरी मैथिली
 
     
     
       
 
प्रधानमंत्री श्री नरेंद्र मोदी से जुड़ें   ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਾਲ ਜੁੜੋ
नवीनतम जानकारी के लिए माईगव विज़िट करें।   ਨਵੀਨਤਮ ਜਾਣਕਾਰੀ ਲਈ MyGov 'ਤੇ ਜਾਓ।